California Firing news: ਅਮਰੀਕਾ ਦੇ ਕੈਲੀਫੋਰਨੀਆ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਗੋਲੀਬਾਰੀ ਵਿੱਚ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ।
Trending Photos
California Firing news: ਅਮਰੀਕਾ ਦਾ ਕੈਲੀਫੋਰਨੀਆ ਰਾਜ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਨਾਲ ਹਿੱਲ ਗਿਆ ਹੈ। ਇੱਥੇ ਕੇਂਦਰ ਵਿੱਚ ਇੱਕ ਘਰ ਵਿੱਚ ਹੋਈ ਗੋਲੀਬਾਰੀ (California Firing) ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਮਾਂ ਅਤੇ ਉਸ ਦਾ 6 ਮਹੀਨੇ ਦਾ ਬੱਚਾ ਸ਼ਾਮਲ ਹੈ। ਸ਼ੈਰਿਫ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦੋ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਤੜਕੇ 3:30 ਵਜੇ ਦੇ ਕਰੀਬ (California Firing) ਵਾਪਰੀ। ਜਿੱਥੇ ਈਸਟ ਵਿਸਾਲੀਆ ਵਿੱਚ ਇੱਕ ਘਰ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਪੱਤਰਕਾਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਉਥੇ ਦੇ ਲੋਕਾਂ ਦਾ ਕਹਿਣਾ ਕਿ ਇਲਾਕੇ ਵਿੱਚ ਇੱਕ ਸ਼ੂਟਰ ਹੋਣ ਦੀ ਸੂਚਨਾ ਸੀ। ਗੈਰ-ਸੰਗਠਿਤ ਗੋਸ਼ੇਨ ਵਿੱਚ ਇੱਕ ਘਰ 'ਤੇ ਕਈ ਰਾਉਂਡ ਫਾਇਰ ਕੀਤੇ ਗਏ ਸਨ।
US | Six people, including a 17-year-old mother and her six-month-old baby, were killed in a shooting at a home in Goshen, California, said Tulare County Sheriff Mike Boudreaux pic.twitter.com/ukHVl8h43I
— ANI (@ANI) January 16, 2023
ਇਹ ਵੀ ਪੜ੍ਹੋ: ਜਲਦ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ ਪੰਜਾਬੀ ਕਾਮੇਡੀ ਫ਼ਿਲਮ 'Carry On Jatta 3', ਸ਼ੂਟਿੰਗ ਹੋਈ ਪੂਰੀ
ਪੁਲਿਸ ਨੇ ਇਸ ਨੂੰ ਟਾਰਗੇਟ ਹਮਲਾ (California Firing) ਦੱਸਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲੇ 'ਚ ਸ਼ਾਮਲ ਗਿਰੋਹ ਨਸ਼ਾ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਹੋ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਤੜਕੇ 3:30 ਵਜੇ ਕੈਲੀਫੋਰਨੀਆ ਦੀ ਜੋਕਿਨ ਵੈਲੀ ਦੇ ਤੁਲਾਰੇ ਸੈਨ ਕਸਬੇ ਵਿੱਚ ਦੋ ਵਿਅਕਤੀਆਂ ਨੇ ਇੱਕ ਘਰ ਉੱਤੇ ਹਮਲਾ ਕੀਤਾ ਅਤੇ ਕਈ ਗੋਲੀਆਂ ਚਲਾਈਆਂ।
ਸ਼ੈਰਿਫ ਮਾਈਕ ਬੌਡਰੈਕਸ ਨੇ ਕਿਹਾ ਕਿ ਅਧਿਕਾਰੀਆਂ ਨੇ ਦੋ ਪੀੜਤਾਂ ਨੂੰ ਗਲੀ ਵਿੱਚ ਮ੍ਰਿਤਕ ਪਾਇਆ ਅਤੇ ਤੀਜਾ ਵਿਅਕਤੀ (California Firing) ਬੁਰੀ ਤਰ੍ਹਾਂ ਜ਼ਖਮੀ ਹੋਇਆ। ਉਹ ਖੂਨ ਨਾਲ ਲੱਥਪੱਥ ਹਾਲਤ 'ਚ ਗੇਟ 'ਤੇ ਪਿਆ ਸੀ। ਉਨ੍ਹਾਂ ਦੱਸਿਆ ਕਿ ਤਿੰਨ ਹੋਰ ਵਿਅਕਤੀ ਘਰ ਦੇ ਅੰਦਰ ਸਨ। ਇਸ 'ਚ ਇਕ ਵਿਅਕਤੀ ਵੀ ਸ਼ਾਮਲ ਸੀ, ਜੋ ਜ਼ਖਮੀ ਹੋ ਗਿਆ ਪਰ ਬਾਅਦ 'ਚ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।