Ferozepur News: ਅੱਜ-ਕੱਲ੍ਹ ਲੋਕ ਆਪਣੇ ਬੱਚਿਆਂ ਦੇ ਵਿਆਹ ਕਰਨ ਅਤੇ ਲੋਕਾਂ ਵਿੱਚ ਦਿਖਾਵੇ ਲਈ ਕਰੋੜਾਂ ਰੁਪਏ ਖਰਚ ਕਰ ਕੇ ਵੱਡੇ-ਵੱਡੇ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਵਾ ਰਹੇ ਹਨ।
Trending Photos
Ferozepur News: ਅੱਜ-ਕੱਲ੍ਹ ਲੋਕ ਆਪਣੇ ਬੱਚਿਆਂ ਦੇ ਵਿਆਹ ਕਰਨ ਅਤੇ ਲੋਕਾਂ ਵਿੱਚ ਦਿਖਾਵੇ ਲਈ ਕਰੋੜਾਂ ਰੁਪਏ ਖਰਚ ਕਰ ਕੇ ਵੱਡੇ-ਵੱਡੇ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਵਾ ਰਹੇ ਹਨ ਅਤੇ ਭਾਵੇਂ ਉਨ੍ਹਾਂ ਨੂੰ ਇਨ੍ਹਾਂ ਵਿਆਹਾਂ ਲਈ ਕਰਜ਼ਾ ਵੀ ਕਿਉਂ ਨਾ ਚੁੱਕਣਾ ਪਵੇ। ਪਰ ਵਿਦੇਸ਼ ਵਿੱਚ ਰਹਿੰਦੇ ਇੱਕ ਜੋੜੇ ਨੇ ਵਿਦੇਸ਼ ਛੱਡ ਕੇ ਪੰਜਾਬ ਵਿੱਚ ਹੀ ਵਿਆਹ ਕਰਵਾ ਕੇ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਜਿਹਾ ਵਿਆਹ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਹੈ।
ਪਿੰਡ ਕਰੀ ਕਲਾਂ ਵਿੱਚ ਵਿੱਚ ਲਾੜੀ ਲਾੜੇ ਦੇ ਘਰ ਬਾਰਾਤ ਲੈ ਕੇ ਪੁੱਜੀ ਉੱਥੇ ਹੀ ਲਾੜੇ ਦੇ ਖੇਤਾਂ ਵਿੱਚ ਇੱਕ ਵੱਡਾ ਟੈਂਟ ਲਗਾ ਕੇ ਵਿਆਹ ਦੀਆਂ ਰਸਮਾਂ ਕੀਤੀਆਂ। ਇਸ ਮੌਕੇ ਲਾੜੀ ਹਰਮਨ ਕੌਰ ਨੇ ਦੱਸਿਆ ਕਿ ਉਹ ਦੋਵੇਂ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਵਿਆਹ ਲਈ ਸਪੈਸ਼ਲ ਪੰਜਾਬ ਆਪਣੇ ਘਰ ਆਏ ਹਨ ਅਤੇ ਵਿਆਹ ਤੋਂ ਬਾਅਦ ਜੋ ਕੁੱਝ ਪਤੀ ਦਾ ਹੁੰਦਾ ਹੈ ਉਹ ਪਤਨੀ ਦਾ ਹੋ ਜਾਂਦਾ ਹੈ।
ਇਸ ਲਈ ਉਹ ਪਤੀ ਦੇ ਘਰ ਹੀ ਬਰਾਤ ਲੈ ਕੇ ਪਹੁੰਚੀ ਹੈ ਅਤੇ ਪਤੀ ਦੀ ਜ਼ਮੀਨ ਤੇ ਜਿੰਨੀ ਫ਼ਸਲ ਨੂੰ ਕੱਟਣ ਦੀ ਜ਼ਰੂਰਤ ਸੀ ਉਹ ਕੱਟ ਕੇ ਬਾਕੀ ਖੜ੍ਹੀ ਫਸਲ ਵਿੱਚ ਟੈਂਟ ਲਗਾ ਕੇ ਵਿਆਹ ਦੀਆਂ ਰਸਮਾਂ ਕੀਤੀਆਂ ਹਨ ਅਤੇ ਇਹ ਵਿਆਹ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ, ਤਾਂ ਕੀ ਬਾਕੀ ਕਿਸਾਨ ਪਰਿਵਾਰਾਂ ਨੂੰ ਇਸ ਤੋਂ ਸਿੱਖ ਮਿਲ ਸਕੇ ਕੀ ਪੁਰਾਣੇ ਸਮੇਂ ਦੀ ਤਰ੍ਹਾਂ ਵੱਡੇ-ਵੱਡੇ ਪੈਲੇਸ ਛੱਡ ਕੇ ਆਪਣੀਆਂ ਜ਼ਮੀਨਾਂ ਵਿੱਚ ਹੀ ਟੈਂਟ ਲਗਾ ਕੇ ਵਿਆਹ ਸਮਾਗਮ ਕਰਵਾਇਆ।
ਇਹ ਵੀ ਪੜ੍ਹੋ : ਕੁਲਬੀਰ ਸਿੰਘ ਜੀਰਾ ਗੋਲੀਕਾਂਡ ਮਾਮਲਾ, ਪੰਜਾਬ ਪੁਲਿਸ ਦੀ ਐਸਆਈਟੀ ਸਾਹਮਣੇ ਹੋਏ ਪੇਸ਼
ਇਸ ਮੌਕੇ ਲਾੜੇ ਦੁਰਲੱਭ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਹਨ ਇਸ ਲਈ ਉਨ੍ਹਾਂ ਦੀ ਇਹ ਸੋਚ ਸੀ ਕਿ ਉਹ ਕਿਸਾਨੀ ਨਾਲ ਹੋਰ ਵੀ ਜੁੜਨ ਤੇ ਆਪਣੇ ਵਿਆਹ ਨੂੰ ਹੀ ਇਸ ਥੀਮ ਦੇ ਨਾਲ ਕਰਨ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਸੰਦੇਸ਼ ਪਹੁੰਚੇ।
ਇਹ ਵੀ ਪੜ੍ਹੋ : ਪੰਜਾਬ ਵਿੱਚ ਕਾਂਗਰਸੀ ਆਗੂ ਉਤੇ ਸ਼ਰੇਆਮ ਚਲਾਈਆਂ ਗੋਲੀਆਂ; ਪੁਲਿਸ ਨੂੰ ਰਾਤ ਨੂੰ ਹੱਥਾਂ-ਪੈਰਾਂ ਦੀ ਪੈ ਗਈ