Basant Panchami 2025: ਬਸੰਤ ਪੰਚਮੀ ਮੌਕੇ ਬਸੰਤੀ ਰੰਗ ਵਿੱਚ ਰੰਗਿਆ ਫਿਰੋਜ਼ਪੁਰ; ਵਿਦੇਸ਼ ਤੋਂ ਲੋਕ ਪੁੱਜੇ
Advertisement
Article Detail0/zeephh/zeephh2627970

Basant Panchami 2025: ਬਸੰਤ ਪੰਚਮੀ ਮੌਕੇ ਬਸੰਤੀ ਰੰਗ ਵਿੱਚ ਰੰਗਿਆ ਫਿਰੋਜ਼ਪੁਰ; ਵਿਦੇਸ਼ ਤੋਂ ਲੋਕ ਪੁੱਜੇ

Basant Panchami 2025:  ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਦੇਸ਼ ਭਰ ਵਿਚ ਪਤੰਗਾ ਉਡਾ ਕੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉਥੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਇਸ ਤਿਉਹਾਰ ਨੂੰ ਮਨਾਉਣ ਦਾ ਇੱਕ ਨਿਵੇਕਲਾ ਤੇ ਵਿਲੱਖਣ ਅੰਦਾਜ਼ ਹੈ।

Basant Panchami 2025: ਬਸੰਤ ਪੰਚਮੀ ਮੌਕੇ ਬਸੰਤੀ ਰੰਗ ਵਿੱਚ ਰੰਗਿਆ ਫਿਰੋਜ਼ਪੁਰ; ਵਿਦੇਸ਼ ਤੋਂ ਲੋਕ ਪੁੱਜੇ

Basant Panchami 2025: ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਦੇਸ਼ ਭਰ ਵਿਚ ਪਤੰਗਾ ਉਡਾ ਕੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉਥੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਇਸ ਤਿਉਹਾਰ ਨੂੰ ਮਨਾਉਣ ਦਾ ਇੱਕ ਨਿਵੇਕਲਾ ਤੇ ਵਿਲੱਖਣ ਅੰਦਾਜ਼ ਹੈ। ਇਸ ਤਿਉਹਾਰ ਨੂੰ ਮਨਾਉਣ ਲਈ ਲੋਕ ਬਾਹਰਲੇ ਦੇਸ਼ਾਂ ਤੋਂ ਵਾਪਸ ਘਰ ਪਰਤਦੇ ਹਨ ਅਤੇ ਪੂਰੇ ਸ਼ਹਿਰ ਅੰਦਰ ਚਹਿਲ-ਪਹਿਲ ਅਤੇ ਛੱਤਾਂ ਬਸੰਤੀ ਰੰਗ ਨਾਲ ਰੰਗੀਆਂ ਨਜ਼ਰ ਆਉਂਦੀਆਂ ਹਨ।

ਲੋਕ ਸਵੇਰ ਤੋਂ ਲੈਕੇ ਦੇਰ ਰਾਤ ਤੱਕ ਆਪਣੀਆਂ ਛੱਤਾਂ ਉਤੇ ਖੜ੍ਹ ਪੂਰਾ-ਪੂਰਾ ਦਿਨ ਪਤੰਗ ਉਡਾਉਂਦੇ, ਗੀਤ ਗਾਉਂਦੇ ਅਤੇ ਭੰਗੜੇ ਪਾਉਂਦੇ ਨਜ਼ਰ ਆਉਂਦੇ ਹਨ। ਲੋਕ ਸਾਰੇ ਰੁਝੇਵੇਂ ਛੱਡ ਕੇ ਬਸੰਤ ਪੰਚਮੀ ਨੂੰ ਮਨਾਉਣ ਵਿੱਚ ਰੁੱਝੇ ਰਹਿੰਦੇ ਹਨ। ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਦਾ ਤਿਉਹਾਰ ਫਿਰੋਜ਼ਪੁਰ ਦੀ ਬਸੰਤ ਦੁਨੀਆਂ ਭਰ ਵਿੱਚ ਪ੍ਰਸਿੱਧ ਤਿਉਹਾਰ ਹੈ।

ਇਹ ਵੀ ਪੜ੍ਹੋ : Amritpal Singh News: ਹਾਈ ਕੋਰਟ ਨੇ ਐਮਪੀ ਅੰਮ੍ਰਿਤਪਾਲ ਸਿੰਘ ਖਿਲਾਫ਼ ਦਰਜ ਮਾਮਲਿਆਂ ਦੀ ਪੂਰੀ ਰਿਪੋਰਟ ਪੇਸ਼ ਕਰਨ ਦੇ ਹੁਕਮ

ਇਸ ਤਿਉਹਾਰ ਨੂੰ ਮਨਾਉਣ ਲਈ ਦੇਸ਼ ਵਿਦੇਸ਼ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਬਸੰਤ ਪੰਚਮੀ ਮਨਾਉਣ ਲਈ ਆਉਂਦੇ ਹਨ। ਇਸ ਦਿਨ ਦੁਕਾਨਾਂ ਤੇ ਪਤੰਗ ਵੇਚਣ ਲਈ ਸਪੈਸ਼ਲ ਦੁਕਾਨਾਂ ਸਜਾਈਆਂ ਜਾਂਦੀਆਂ ਹਨ ਅਤੇ ਲੋਕਾਂ ਦੀ ਪਤੰਗ ਖ਼ਰੀਦਣ ਲਈ ਦੁਕਾਨਾਂ ਉਤੇ ਭੀੜ ਲੱਗੀ ਰਹਿੰਦੀ ਹੈ। ਇਸ ਵਾਰ ਵੀ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਸੰਤ ਪੰਚਮੀ ਦੇ ਤਿਉਹਾਰ ਆਉਣ ਤੋਂ ਬਾਅਦ ਇਹ ਗੱਲ ਆਮ ਪ੍ਰਚੱਲਤ ਹੈ ਕਿ "ਆਈ ਬਸੰਤ, ਠੰਢ ਉਡੰਤ" ਭਾਵ ਕਿ ਠੰਢ ਇਸ ਤੋਂ ਬਾਅਦ ਖ਼ਤਮ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਪੰਚਕੂਲਾ 'ਚ ਅੰਤਰਰਾਜੀ ਮੀਟਿੰਗ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ 'ਤੇ ਸਖ਼ਤ ਨਜ਼ਰ

Trending news