Clerk Arrest News: ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਨਗਰ ਕੌਂਸਲ ਮਲੋਟ ਦਾ ਜੂਨੀਅਰ ਸਹਾਇਕ ਸੁਰੇਸ਼ ਕੁਮਾਰ 20,000/- ਦੀ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ।
Trending Photos
Clerk Arrest News: ਪੰਜਾਬ ਸਰਕਾਰ ਵੱਲੋਂ ਭ੍ਰਿਸ਼਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਨਗਰ ਕੌਂਸਲ ਮਲੋਟ ਦਾ ਜੂਨੀਅਰ ਸਹਾਇਕ ਸੁਰੇਸ਼ ਕੁਮਾਰ 20,000/- ਦੀ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੁਰੇਸ਼ ਕੁਮਾਰ ਖਿਲਾਫ਼ ਇਹ ਮਾਮਲਾ ਜੰਗੀਰ ਕੌਰ ਪਤਨੀ ਸਵ. ਬਲਜੀਤ ਸਿੰਘ ਵਾਸੀ ਵਾਰਡ ਨੰਬਰ 12, ਗਲੀ ਨੰਬਰ 01, ਪ੍ਰੀਤ ਨਗਰ, ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਿਆਨ ਦੇ ਆਧਾਰ ਉਤੇ ਦਰਜ ਰਜਿਸਟਰ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਜੰਗੀਰ ਕੌਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਸ ਵੱਲੋਂ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਅਪਲਾਈ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਸਾਲ 2024 ਵਿੱਚ ਦੋ ਕਿਸ਼ਤਾਂ ਵਿੱਚ 50/50 ਹਜ਼ਾਰ ਰੁਪਏ, ਤੀਜੀ ਕਿਸ਼ਤ 20,000/-ਰੁਪਏ ਅਤੇ ਚੌਥੀ ਕਿਸ਼ਤ 30,000/- ਰੁਪਏ ਮਿਤੀ 27.01.2025 ਨੂੰ ਖਾਤੇ ਵਿੱਚ ਆਏ ਹਨ, ਨਗਰ ਕੌਂਸਲ ਮਲੋਟ ਵਿੱਚ ਉਸਦੇ ਕੇਸ ਨੂੰ ਡੀਲ ਕਰਦਾ ਸੁਰੇਸ਼ ਕੁਮਾਰ ਕਲਰਕ ਕਾਫੀ ਵਾਰ ਬਾਜ਼ਾਰ ਮਿਲਿਆ ਅਤੇ ਘਰ ਵੀ ਆਇਆ, ਹਰ ਵਾਰ ਕਹਿਣ ਲੱਗਦਾ ਕਿ ਤੁਹਾਡੇ ਖਾਤੇ ਵਿੱਚ ਸਾਰੇ ਪੈਸੇ ਪੁਆ ਦਿੱਤੇ ਹਨ, ਹੁਣ ਤੁਸੀਂ 50,000/- ਰੁਪਏ ਦਿਉ।
ਮਿਤੀ 22.02.2025 ਨੂੰ ਸੁਰੇਸ਼ ਕੁਮਾਰ ਕਲਰਕ ਉਸਦੇ ਘਰ ਆ ਗਿਆ ਅਤੇ ਕਹਿਣ ਲੱਗਾ ਕਿ ਤੁਹਾਡਾ ਕੰਮ ਪਹਿਲ ਦੇ ਆਧਾਰ ਉਤੇ ਕੀਤਾ ਹੈ। ਇਸ ਲਈ 50,000/- ਰੁਪਏ ਦਿਉ, ਮਿੰਨਤ ਤਰਲਾ ਕਰਨ ਤੇ ਸੁਰੇਸ਼ ਕੁਮਾਰ ਜੂਨੀਅਰ ਸਹਾਇਕ ਕਿਸ਼ਤਾਂ ਵਿੱਚ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਿਆ ਅਤੇ ਪਹਿਲੀ ਕਿਸ਼ਤ ਵਜੋਂ 20,000 ਰੁਪਏ ਬਤੌਰ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਵੱਲੋਂ 1/2 ਦਿਨਾਂ ਤੱਕ ਰਿਸ਼ਵਤ ਦੇਣ ਦਾ ਝੂਠਾ ਵਾਅਦਾ ਕਰ ਲਿਆ, ਉਕਤ ਗੱਲਬਾਤ ਦੀ ਮੋਬਾਈਲ ਉਤੇ ਰਿਕਾਰਡਿੰਗ ਕਰ ਲਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ, ਯੂਨਿਟ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਜਾਲ ਵਿਛਾਇਆ। ਸੁਰੇਸ਼ ਕੁਮਾਰ ਕਲਰਕ, ਨਗਰ ਕੌਂਸਲ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਜੰਗੀਰ ਕੌਰ ਕੋਲੋਂ 20,000/-ਰੁਪਏ ਦੀ ਰਿਸ਼ਵਤ ਰਕਮ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹਾਸਲ ਕਰਦੇ ਹੋਏ ਨੂੰ ਰੰਗੀ ਹੱਥੀ ਗ੍ਰਿਫਤਾਰ ਕੀਤਾ ਗਿਆ।
ਵਿਜੀਲੈਂਸ ਬਿਊਰੋ ਵਿੱਚ ਉਕਤ ਦੋਸ਼ਾਂ ਅਧੀਨ ਮੁਕੱਦਮਾ ਨੰਬਰ 06 ਮਿਤੀ 23/02/2025 ਅ/ਧ 7 ਪੀ.ਸੀ.ਐਕਟ 1988 (ਅਮੈਂਡਮੈਂਟ) 2018 ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ, ਬਠਿੰਡਾ ਬਰਖਿਲਾਫ ਸੁਰੇਸ਼ ਕੁਮਾਰ, ਜੂਨੀਅਰ ਸਹਾਇਕ, ਨਗਰ ਕੌਂਸਲ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਸੁਰੇਸ਼ ਕੁਮਾਰ, ਜੂਨੀਅਰ ਸਹਾਇਕ ਨੂੰ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।