ਸ਼ਿਮਲਾ ਦੀ ਸੁੰਦਰਤਾ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਹ ਥਾਵਾਂ ਹਨ ਬੈਸਟ
Sadhna Thapa
Feb 20, 2025
ਪਹਾੜਾਂ ਦੇ ਵਿਚਕਾਰ ਸਥਿਤ ਇਸ ਸ਼ਹਿਰ ਦੀਆਂ ਆਪਣੀਆਂ ਕਈ ਵਿਸ਼ੇਸ਼ਤਾਵਾਂ ਹਨ।
ਇਸ ਤੋਂ ਇਲਾਵਾ, ਸ਼ਿਮਲਾ ਦੇ ਆਲੇ-ਦੁਆਲੇ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ।
ਸ਼ਿਮਲਾ ਵਿੱਚ ਘੁੰਮਣ ਲਈ ਬਹੁਤ ਕੁਝ ਹੈ, ਜਿਵੇਂ ਕਿ ਮਾਲ ਰੋਡ, ਕੁਫਰੀ, ਜੱਖੂ ਮੰਦਰ, ਅਤੇ ਤਾਤਾ ਪਾਣੀ।
Mall Road
ਸ਼ਿਮਲਾ ਦਾ ਸਭ ਤੋਂ ਪ੍ਰਸਿੱਧ ਬਾਜ਼ਾਰ, ਜਿੱਥੇ ਤੁਸੀਂ ਖਰੀਦਦਾਰੀ, ਖਾਣ-ਪੀਣ ਅਤੇ ਟਹਿੱਲਣ ਦਾ ਆਨੰਦ ਲੈ ਸਕਦੇ ਹੋ।
Jakhu Temple
ਸ਼ਿਵਲਿਕ ਪਹਾੜੀਆਂ ‘ਤੇ ਸਥਿਤ, ਇਹ ਮੰਦਰ ਭਗਵਾਨ ਹਨੂਮਾਨ ਜੀ ਨੂੰ ਸਮਰਪਿਤ ਹੈ। ਇੱਥੇ 108 ਫੁੱਟ ਉੱਚੀ ਹਨੂਮਾਨ ਜੀ ਦੀ ਮੂਰਤੀ ਹੈ, ਜੋ ਦੂਰੋਂ ਵੀ ਨਜ਼ਰ ਆਉਂਦੀ ਹੈ।
Kufri
ਸ਼ਿਮਲਾ ਤੋਂ 16 ਕਿ.ਮੀ. ਦੂਰ, ਇਹ ਥਾਂ ਖਾਸ ਤੌਰ ‘ਤੇ ਵਿੰਟਰ ਸਪੋਰਟਸ (ਸਕੀਇੰਗ, ਟੋਬੋਗੈਨਿੰਗ) ਲਈ ਮਸ਼ਹੂਰ ਹੈ।
Green Valley
ਇਹ ਥਾਂ ਆਪਣੀ ਹਰਿਆਲੀ ਅਤੇ ਹਿਮਾਲਿਆ ਦੀਆਂ ਵਾਦੀਆਂ ਦੇ ਸੁੰਦਰ ਦ੍ਰਿਸ਼ਾਂ ਲਈ ਮਸ਼ਹੂਰ ਹੈ।
Chail Palace
ਇੱਕ ਰਾਜਸੀ ਮਹਲ ਜੋ ਪਹਾੜਾਂ ਦੇ ਸ਼ਾਂਤ ਮਾਹੌਲ ਵਿੱਚ ਸਥਿਤ ਹੈ। ਦੁਨੀਆ ਦਾ ਸਭ ਤੋਂ ਉੱਚਾ ਕ੍ਰਿਕਟ ਮੈਦਾਨ ਵੀ ਇੱਥੇ ਹੈ।
Tattapani
ਇਹ ਥਾਂ ਆਪਣੇ ਗਰਮ ਪਾਣੀ ਦੇ ਝਰਨਿਆਂ ਲਈ ਪ੍ਰਸਿੱਧ ਹੈ। ਇੱਥੇ ਰਿਵਰ ਰਾਫਟਿੰਗ, ਮਾਊਂਟੇਨ ਕਲਾਈਮਬਿੰਗ ਅਤੇ ਕੈਂਪਿੰਗ ਜਿਵੇਂ ਐਡਵੈਂਚਰ ਆਕਟਿਵਿਟੀ ਹੁੰਦੀ ਹੈ।
Shimla Reserve Forest Sanctuary
ਇਹ ਥਾਂ ਵਣਜੀਵ ਪ੍ਰੇਮੀਆਂ ਅਤੇ ਟ੍ਰੈੱਕਿੰਗ ਸ਼ੌਕੀਨਾਂ ਲਈ ਵਧੀਆ ਹੈ। ਇੱਥੇ ਤੁਸੀਂ ਲੰਗੂਰ, ਹਿਰਨ, ਅਤੇ ਕਈ ਕਿਸਮਾਂ ਦੇ ਪੰਛੀਆਂ ਨੂੰ ਦੇਖ ਸਕਦੇ ਹੋ।
Annandale
ਸ਼ਿਮਲਾ ਦੀ ਇੱਕ ਸੁੰਦਰ ਵਾਦੀ, ਜੋ ਬ੍ਰਿਟਿਸ਼ ਜਮਾਨੇ ਵਿੱਚ ਪੋਲੋ ਅਤੇ ਗੋਲਫ਼ ਦੇ ਖੇਡ ਮੈਦਾਨ ਵਜੋਂ ਵਰਤੀ ਜਾਂਦੀ ਸੀ।
VIEW ALL
ਘੱਟ ਪੈਸਿਆਂ 'ਚ ਕਰਨੀ ਹੈ ਹੋਲੀ ਦੀ ਖਰੀਦਦਾਰੀ ਤਾਂ ਦਿੱਲੀ-ਐਨਸੀਆਰ ਦੇ ਇਨ੍ਹਾਂ ਮਸ਼ਹੂਰ ਬਾਜ਼ਾਰਾਂ 'ਤੇ ਜਾਓ
Read Next Story