Patiala News: ਗੁੰਡਾ ਟੈਕਸ; ਸਰਪੰਚ ਦਾ ਅਨੋਖਾ ਬਿਆਨ, ਕਿਹਾ ਰਸਤਾ ਟੁੱਟਣ ਕਾਰਨ ਮਤਾ ਪਾ ਕੇ ਕੱਟ ਰਹੇ ਸਨ ਪਰਚੀ
Advertisement
Article Detail0/zeephh/zeephh2606202

Patiala News: ਗੁੰਡਾ ਟੈਕਸ; ਸਰਪੰਚ ਦਾ ਅਨੋਖਾ ਬਿਆਨ, ਕਿਹਾ ਰਸਤਾ ਟੁੱਟਣ ਕਾਰਨ ਮਤਾ ਪਾ ਕੇ ਕੱਟ ਰਹੇ ਸਨ ਪਰਚੀ

Patiala News: ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾੜੂ 'ਚ ਗੁੰਡਾ ਟੈਕਸ ਦੀ ਵਸੂਲੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਨ ਉਤੇ ਪਿੰਡ ਦੇ ਸਰਪੰਚ ਦਾ ਅਨੋਖਾ ਬਿਆਨ ਸਾਹਮਣੇ ਆਇਆ ਹੈ।

Patiala News: ਗੁੰਡਾ ਟੈਕਸ; ਸਰਪੰਚ ਦਾ ਅਨੋਖਾ ਬਿਆਨ, ਕਿਹਾ ਰਸਤਾ ਟੁੱਟਣ ਕਾਰਨ ਮਤਾ ਪਾ ਕੇ ਕੱਟ ਰਹੇ ਸਨ ਪਰਚੀ

Patiala News: ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾੜੂ 'ਚ ਗੁੰਡਾ ਟੈਕਸ ਦੀ ਵਸੂਲੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਨ ਉਤੇ ਪਿੰਡ ਦੇ ਸਰਪੰਚ ਦਾ ਅਨੋਖਾ ਬਿਆਨ ਸਾਹਮਣੇ ਆਇਆ ਹੈ। ਧੱਕੇ ਨਾਲ ਪਰਚੀ ਕੱਟਣ ਵਾਲੇ ਮਾਮਲੇ ਵਿੱਚ ਪਿੰਡ ਮਾੜੂ ਦੇ ਸਰਪੰਚ ਨੇ ਕਿਹਾ ਉਨ੍ਹਾਂ ਦੇ ਪਿੰਡ ਦੀ ਸੜਕ ਟੁੱਟ ਰਹੀ ਸੀ।

ਇਹ ਵੀ ਪੜ੍ਹੋ : Punjab News Live Today: ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਦੀ ਕੀ ਨਿਕਲਣਗੇ ਨਤੀਜੇ ? ; ਪੜ੍ਹੋ ਹੋਰ ਵੱਡੀਆਂ ਖ਼ਬਰਾਂ

ਇਸ ਲਈ ਉਨ੍ਹਾਂ ਨੇ ਮਤਾ ਪਾਇਆ ਸੀ ਕਿ ਅਸੀਂ ਰਾਹਗੀਰਾਂ ਦੀ ਪਰਚੀ ਕਟਾਂਗੇ ਪਰੰਤੂ ਕਿਸੇ ਨਾਲ ਧੱਕਾ ਨਹੀਂ ਕਰਾਂਗੇ, ਰਹਗੀਰ ਜੋ ਵੀ ਵੀ ਪਿਆਰ ਨਾਲ ਪੈਸੇ ਦੇਵਾਂਗਾ ਉਹ ਅਸੀਂ ਲੈ ਲਵਾਂਗੇ। ਸਵਾਲ ਇਹ ਉਠਦਾ ਹੈ ਕਿ ਰਸਤੇ ਵਿੱਚ ਬੇਰੀਗੇਡ ਲਗਾਕੇ ਰਾਹਗੀਰਾਂ ਤੋਂ ਪੈਸੇ ਲੈਣ ਦਾ ਹੱਕ ਕਿਸ ਨੇ ਦਿੱਤਾ। ਐਸਐਸਪੀ ਨੇ ਕਿਹਾ ਇਸ ਪੂਰੇ ਮਾਮਲੇ ਵਿੱਚ 3 ਬਾਏ ਨੇਮ ਅਤੇ 3 ਅਣਪਛਾਤੇ ਬੰਦਿਆਂ ਉਤੇ ਮਾਮਲਾ ਦਰਜ ਕਰ ਲਿਆ ਹੈ। ਸਰਪੰਚ ਅਤੇ ਹੋਰਨਾਂ ਦੀ ਜਾਂਚ ਚੱਲ ਰਹੀ ਹੈ ਕੇ ਇਨ੍ਹਾਂ ਦੀ ਇਸ ਮਾਮਲੇ ਵਿੱਚ ਕਿੰਨੀ ਕੁ ਸ਼ਮੂਲੀਅਤ ਹੈ।

ਸਰਪੰਚ ਦਾ ਕਹਿਣਾ ਹੈ ਕਿ 'ਕਿਸਾਨਾਂ ਦੇ ਧਰਨੇ ਕਰਕੇ ਸਾਡੇ ਪਿੰਡਾਂ 'ਚੋਂ ਟਰੈਫ਼ਿਕ ਨਿਕਲਦੀ ਤੇ ਰੋਡ ਟੁੱਟ ਰਹੇ ਹਨ, ਇਸੇ ਲਈ ਅਸੀਂ ਅਜਿਹਾ ਕੀਤਾ। ਉਧਰ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਸਰਪੰਚ ਜੋ ਵੀ ਕਰਦਾ ਸੀ ਉਹ ਗਲਤ ਸੀ ਜਿਸ ਨਾਲ ਸਾਰੇ ਪਿੰਡ ਦੀ ਬਦਨਾਮੀ ਹੋ ਰਹੀਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰਚੀ ਕੱਟਣ ਸਰਾਸਰ ਗਲਤ ਹੈ।

ਪਿੰਡ ਦੀ ਪੰਚਾਇਤ ਦੀ ਭੂਮਿਕਾ ਦੀ ਜਾਂਚ ਸ਼ੁਰੂ

ਪਿਛਲੇ ਕੁਝ ਦਿਨਾਂ ਤੋਂ ਮਾਡੂ ਪੁਲ 'ਤੇ ਲੋਕਾਂ ਤੋਂ ਜ਼ਬਰਦਸਤੀ ਵਸੂਲੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਇਸ ਦਾ ਨੋਟਿਸ ਲਿਆ ਹੈ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਇਸ ਲਈ ਸਰਪੰਚ ਅਤੇ ਪੰਚਾਇਤ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਕਿਉਂਕਿ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਪੰਚਾਇਤ ਉੱਥੇ ਟੋਲ ਪਲਾਜ਼ਾ ਲਗਾਉਣਾ ਚਾਹੁੰਦੀ ਹੈ। ਇਹ ਟੋਲ ਪਲਾਜ਼ਾ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Punjab News: ਸੌਂਦ ਵੱਲੋਂ ਫੋਕਲ ਪੁਆਇੰਟਾਂ ਦੀ ਜਲਦ ਕਾਇਆ ਕਲਪ ਲਈ ਸਬੰਧਿਤ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ

 

Trending news