Punjab Police: ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ 46 ਗੈਂਗਸਟਰਾਂ ਨੂੰ ਵਾਪਸ ਲਿਆਵੇਗੀ ਪੰਜਾਬ ਪੁਲਿਸ
Advertisement
Article Detail0/zeephh/zeephh2629137

Punjab Police: ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ 46 ਗੈਂਗਸਟਰਾਂ ਨੂੰ ਵਾਪਸ ਲਿਆਵੇਗੀ ਪੰਜਾਬ ਪੁਲਿਸ

Punjab Police: ਪੰਜਾਬ ਪੁਲਿਸ ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ 46 ਗੈਂਗਸਟਰਾਂ ਨੂੰ ਵਾਪਸ ਲਿਆਉਣ ਦੀ ਚਾਰਾਜੋਈ ਵਿੱਢ ਰਹੀ ਹੈ। 

Punjab Police: ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ 46 ਗੈਂਗਸਟਰਾਂ ਨੂੰ ਵਾਪਸ ਲਿਆਵੇਗੀ ਪੰਜਾਬ ਪੁਲਿਸ

Punjab Police: ਪੰਜਾਬ ਪੁਲਿਸ ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ 46 ਗੈਂਗਸਟਰਾਂ ਨੂੰ ਵਾਪਸ ਲਿਆਉਣ ਦੀ ਚਾਰਾਜੋਈ ਵਿੱਢ ਰਹੀ ਹੈ।  ਇਹ ਗੈਂਗਸਟਰ ਇਸ ਸਮੇਂ ਗੁਜਰਾਤ, ਰਾਜਸਥਾਨ, ਹਰਿਆਣਾ, ਉੱਤਰਾਖੰਡ ਅਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ ਹਨ।

ਪੰਜਾਬ ਵਿੱਚ ਹਿੰਸਾ ਅਤੇ ਜਬਰੀ ਵਸੂਲੀ ਦੇ ਜੁਰਮਾਂ ਲਈ ਲੋੜੀਂਦੇ ਗੈਂਗਸਟਰਾਂ ਨੂੰ ਵਾਪਸ ਲਿਆਉਣ ਦੇ ਉਪਰਾਲੇ ਵਜੋਂ, ਜਿਨ੍ਹਾਂ ਨੂੰ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਰਿਮਾਂਡ 'ਤੇ ਲਿਆ ਗਿਆ ਹੈ, ਪੰਜਾਬ ਪੁਲਿਸ ਨੇ ਅਜਿਹੇ 46 ਅਪਰਾਧੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਹਿਰਾਸਤ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹੋਣ ਤੋਂ ਬਚਣ ਵਿੱਚ ਕਾਮਯਾਬ ਹੋ ਗਏ ਹਨ ਤੇ ਦੂਜੇ ਰਾਜਾਂ ਵਿੱਚ ਸਲਾਖਾਂ ਪਿੱਛੇ ਹੋਣ ਦੇ ਬਾਵਜੂਦ ਵੀ ਆਪਣੇ ਅਪਰਾਧਾਂ ਨੂੰ ਚਲਾ ਰਹੇ ਹਨ। ਹੁਣ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਉਨ੍ਹਾਂ ਰਾਜਾਂ ਦੀਆਂ ਅਦਾਲਤਾਂ ਵਿੱਚ ਜਾਣ ਲਈ ਡੋਜ਼ੀਅਰ ਬਣਾ ਰਹੇ ਹਨ ਜਿੱਥੇ ਇਹ ਗੈਂਗਸਟਰ ਫੜੇ ਗਏ ਹਨ ਅਤੇ ਉਨ੍ਹਾਂ ਦੇ ਕੇਸਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੇ ਨੈਟਵਰਕ ਨੂੰ ਬੰਦ ਕਰਨ ਲਈ ਉਨ੍ਹਾਂ ਨੂੰ ਪੰਜਾਬ ਵਾਪਸ ਲਿਆ ਰਹੇ ਹਨ।

ਕਾਬਿਲੇਗੌਰ ਹੈ ਕਿ ਲਾਰੈਂਸ਼ ਬਿਸ਼ਨੋਈ ਦੂਜੇ ਸੂਬੇ ਦੀ ਜੇਲ੍ਹ ਵਿੱਚ ਬੰਦ ਹੈ। ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਗੁਜਰਾਤ ਤੱਟ ਤੋਂ ਡਰੱਗ ਨੈੱਟਵਰਕ ਚਲਾਉਣ ਦੇ ਇਲਜ਼ਾਮ ਵਿੱਚ ਲਾਰੈਂਸ ਬਿਸ਼ਨੋਈ ਪਿਛਲੇ ਡੇਢ ਸਾਲ ਤੋਂ ਸਾਬਰਮਤੀ ਜੇਲ੍ਹ ਦੀ ਹਾਈ ਸਿਕਿਓਰਿਟੀ ਸੈੱਲ ਵਿੱਚ ਬੰਦ ਹੈ।

ਇਹ ਵੀ ਪੜ੍ਹੋ : Punjab Education News: ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ 44 ਫ਼ੀਸਦੀ ਅਸਾਮੀਆਂ ਖ਼ਾਲੀ

ਕੁੱਲ 22 ਗੈਂਗਸਟਰ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ, 10 ਦਵਿੰਦਰ ਬੰਬੀਹਾ-ਲੱਕੀ ਪਟਿਆਲਾ ਗੈਂਗ ਦੇ, ਅੱਠ ਹਰਵਿੰਦਰ ਰਿੰਦਾ-ਲਖਬੀਰ ਲੰਡਾ ਗੈਂਗ ਦੇ, ਚਾਰ ਜੱਗੂ ਭਗਵਾਨਪੁਰੀਆ ਗੈਂਗ ਅਤੇ ਦੋ ਹੈਰੀ ਚੱਠਾ ਗੈਂਗ ਦੇ ਹਨ। ਇਹ ਗੈਂਗਸਟਰ ਇਸ ਸਮੇਂ ਗੁਜਰਾਤ, ਰਾਜਸਥਾਨ, ਹਰਿਆਣਾ, ਉੱਤਰਾਖੰਡ ਅਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ ਹਨ।

ਇਹ ਵੀ ਪੜ੍ਹੋ : ISRO Mission Setback: ਇਸਰੋ ਦੇ 100ਵੇਂ ਰਾਕੇਟ ਮਿਸ਼ਨ ਨੂੰ ਲੈ ਕੇ ਆਈ ਬੁਰੀ ਖ਼ਬਰ; ਕਾਰਗਿਲ ਯੁੱਧ ਨਾਲ ਜੁੜਿਆ ਮਾਮਲਾ

Trending news