Ludhiana Murder: ਲੁਧਿਆਣਾ ਐਤਵਾਰ ਦੀ ਰਾਤ ਡੇਹਲੋਂ ਵਿੱਚ ਲੁਟੇਰਿਆਂ ਵਲੋਂ ਲੁੱਟ ਦੌਰਾਨ ਔਰਤ ਦੇ ਕਤਲ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ।
Trending Photos
Ludhiana Murder: ਲੁਧਿਆਣਾ ਐਤਵਾਰ ਦੀ ਰਾਤ ਡੇਹਲੋਂ ਵਿੱਚ ਲੁਟੇਰਿਆਂ ਵਲੋਂ ਲੁੱਟ ਦੌਰਾਨ ਔਰਤ ਦੇ ਕਤਲ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ। ਕਾਰੋਬਾਰੀ ਨੇ ਖੁਦ ਹੀ ਪਤਨੀ ਦੀ ਹੱਤਿਆ ਕਰਵਾਈ ਸੀ। ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਹੱਲ ਕਰਦੇ ਹੋਏ ਕਾਰੋਬਾਰੀ ਪਤੀ ਅਨੋਖ ਮਿੱਤਲ, ਉਸ ਦੀ ਪ੍ਰੇਮਿਕਾ ਪ੍ਰਤੀਕਸ਼ਾ ਸਮੇਤ 4 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰੈਸ ਕਾਨਫ਼ਰੰਸ ਦੌਰਾਨ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਕਾਰੋਬਾਰੀ ਅਨੋਖ ਮਿੱਤਲ ਅਤੇ ਉਸ ਦੀ ਪ੍ਰੇਮਿਕਾ ਪ੍ਰਤਿਕਸ਼ਾ ਨੇ ਕਿਰਾਏ ਦੇ ਕਾਤਲਾਂ ਕੋਲੋਂ ਲਿਪਸੀ ਉਰਫ ਮਾਨਵੀ ਮਿੱਤਲ (33) ਦੀ ਸਾਜ਼ਿਸ਼ ਤਹਿਤ ਹੱਤਿਆ ਕਾਰਵਾਈ ਸੀ।
ਇਸ ਹੱਤਿਆ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਇਕ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਢੰਡਾਰੀ ਕਲਾਂ, ਲੁਧਿਆਣਾ ਦੀ ਗ੍ਰਿਫ਼ਤਾਰੀ ਬਾਕੀ ਹੈ।ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਬੱਲੀ, ਗੁਰਦੀਪ ਸਿੰਘ ਉਰਫ ਮਾਨ, ਸੋਨੂੰ ਸਾਰੇ ਨਿਵਾਸੀ ਨੰਦਪੁਰ, ਸਾਹਨੇਵਾਲ, ਸਗਰਦੀਪ ਸਿੰਘ ਉਰਫ ਤੇਜ਼ੀ ਵਾਸੀ ਢੰਡਾਰੀ ਕਲਾਂ, ਲੁਧਿਆਣਾ ਦੇ ਰੂਪ ਵਿਚ ਹੋਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਤੀ ਅਲੋਖ ਮਿੱਤਲ ਨੇ ਹੀ ਸਾਜ਼ਿਸ਼ ਦਾ ਮੁੱਖ ਘਾੜਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 2.5 ਲੱਖ ਰੁਪਏ ’ਚ ਮੁਲਜ਼ਮ ਨੇ ਆਪਣੀ ਪਤਨੀ ਦੀ ਸੁਪਾਰੀ ਦਿੱਤੀ ਸੀ। 50 ਹਜ਼ਾਰ ਪਹਿਲਾਂ ਦਿੱਤੇ ਸਨ ਅਤੇ 2 ਲੱਖ ਰੁਪਏ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇਣੇ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਜਿਸ ਤਰ੍ਹਾਂ ਕੁਝ ਲੋਕਾਂ ਵੱਲੋਂ ਉਛਾਲਿਆ ਗਿਆ ਹੈ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਇਸ ਨਾਲ ਜਾਂਚ ’ਤੇ ਅਸਰ ਪੈਂਦਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਪਤਨੀ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਸੀ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਮਹਿਲਾ ਦੇ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਹੀ ਇਹ ਕਤਲ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਪਤਨੀ ਨੂੰ ਉਸ ਦੇ ਪ੍ਰੇਮ ਸੰਬੰਧਾਂ ਦੀ ਸੂਹ ਲੱਗ ਗਈ ਸੀ ਜਿਸ ਤੋਂ ਬਾਅਦ ਉਹ ਉਸਨੂੰ ਮਾਰਨ ਦੀ ਸਾਜ਼ਿਸ਼ ਬਣਾ ਰਿਹਾ ਸੀ। ਜਿਸ ਕਾਰ ਦੇ ਵਿੱਚ ਮੁਲਜ਼ਮ ਆਏ ਸਨ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਇਸ ਪੂਰੀ ਵਾਰਦਾਤ ਲਈ ਉਸ ਦਾ ਪਤੀ ਹੀ ਮਾਸਟਰ ਮਾਈਂਡ ਸੀ। ਹਾਲਾਂਕਿ ਮੁਲਜ਼ਮ ਦੀ ਪ੍ਰੇਮਿਕਾ ਉਸ ਨਾਲ ਵਾਰਦਾਤ ਮੌਕੇ ’ਤੇ ਨਹੀਂ ਸੀ ਪਰ ਉਹ ਵੀ ਇਸ ਸਾਜਿਸ਼ ਵਿੱਚ ਸ਼ਾਮਿਲ ਸੀ। ਇਸ ਸਬੰਧੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਦੇ ਵਿੱਚੋਂ ਕੁਝ ਸਾਹਨੇਵਾਲ ਅਤੇ ਕੁਝ ਢੰਡਾਰੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪੁਰਾਣੇ ਪਰਚਿਆਂ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ।