Mohali News: ਸ਼ਰਾਬ ਦੇ ਨਸ਼ੇ ਵਿੱਚ ਮਹਿਲਾ ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਬਦਸਲੂਕੀ
Advertisement
Article Detail0/zeephh/zeephh2652169

Mohali News: ਸ਼ਰਾਬ ਦੇ ਨਸ਼ੇ ਵਿੱਚ ਮਹਿਲਾ ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਬਦਸਲੂਕੀ

Mohali News:  ਦੇਰ ਰਾਤ ਮੋਹਾਲੀ ਦੇ 3ਬੀ ਟੂ ਦੇਰ ਰਾਤ ਇੱਕ ਮਹਿਲਾ ਵੱਲੋਂ ਸੜਕ ਦੇ ਵਿਚਕਾਰ ਹੀ ਕਾਫੀ ਹੰਗਾਮਾ ਕੀਤਾ ਗਿਆ ਹੈ।

 Mohali News: ਸ਼ਰਾਬ ਦੇ ਨਸ਼ੇ ਵਿੱਚ ਮਹਿਲਾ ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਬਦਸਲੂਕੀ

Mohali News: ਮੋਹਾਲੀ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਉਤੇ ਨਕੇਲ ਕੱਸਣ ਲਈ ਮੋਹਾਲੀ ਦੀ ਫੌਜ ਮਾਰਕੀਟ ਫੇਜ ਥਰੀ ਬੀ ਟੂ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਇੱਕ ਮਹਿਲਾ ਵੱਲੋਂ ਰੈਸ਼ ਡਰਾਈਵਿੰਗ ਕਰਦੇ ਹੋਏ ਇਲਾਕੇ ਵਿਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਪੁਲਿਸ ਵੱਲੋਂ ਉਸ ਨੂੰ ਰੋਕਿਆ ਗਿਆ ਅਤੇ ਉਸ ਦਾ ਚਲਾਨ ਕੱਟਿਆ ਗਿਆ। ਉਸ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਮਹਿਲਾ ਆਪਾ ਖੋਹ ਬੈਠੀ ਅਤੇ ਪੁਲਿਸ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਲੱਗ ਪਈ।

ਜਾਣਕਾਰੀ ਮੁਤਾਬਕ ਮੋਹਾਲੀ ਦੇ 3ਬੀ ਟੂ ਦੇਰ ਰਾਤ ਇੱਕ ਮਹਿਲਾ ਵੱਲੋਂ ਸੜਕ ਦੇ ਵਿਚਕਾਰ ਹੀ ਕਾਫੀ ਹੰਗਾਮਾ ਕੀਤਾ ਗਿਆ ਹੈ। ਦਰਅਸਲ ਇਸ ਔਰਤ ਦੇ ਉੱਤੇ ਦੋਸ਼ ਲੱਗੇ ਹਨ ਕਿ ਇਸ ਨੇ 3ਬੀ ਟੂ ਨਾਕੇ ‘ਤੇ ਪੁਲਿਸ ਦੇ ਉੱਤੇ ਹੱਥ ਚੁੱਕਿਆ ਹੈ ਤੇ ਬਦਸਲੂਕੀ ਵੀ ਕੀਤੀ ਹੈ। ਦਰਅਸਲ ਪੁਲਿਸ ਵੱਲੋਂ ਹਾਈ ਟੈਕ ਨਾਕਾਬੰਦੀ ਕਰਕੇ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਇੱਕ ਵਰਨਾ ਗੱਡੀ ਨੂੰ ਆਉਂਦੇ ਹੋਏ ਰੋਕਿਆ। ਜਿਸ ਤੋਂ ਬਾਅਦ ਤੁਰੰਤ ਔਰਤ ਨੂੰ ਗੱਡੀ ਦੇ ਕਾਗਜ਼ ਚੈੱਕ ਕਰਵਾਉਣ ਲਈ ਕਿਹਾ ਗਿਆ। ਪਰੰਤੂ ਔਰਤ ਨੇ ਕਾਗਜ਼ ਦਿਖਾਉਣ ਦੀ ਥਾਂ ਪੁਲਿਸ ਮੁਲਾਜ਼ਮਾਂ ਨੂੰ ਹੀ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : Chandigarh News: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਸੁਰੱਖਿਆ ਟੀਮ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਟਕਰਾਅ

ਇਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇਹ ਆਪਣੀ ਦੋ ਮਹਿਲਾ ਸਾਥੀਆਂ ਦੇ ਨਾਲ ਗੱਡੀ ਦੇ ਵਿੱਚ ਘੁੰਮ ਰਹੀ ਸੀ। ਜਿਸ ਦੇ ਉੱਤੇ ਬੀਐਨਐਸ ਦੀ ਧਾਰਾ 221 132 181 ਮੋਟਰ ਵਹੀਕਲ ਐਕਟ ਦੀ ਧਾਰਾ 184,185 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਜਿਸ ਤੋਂ ਬਾਅਦ ਮੋਹਾਲੀ ਦੀ ਥਾਣਾ ਮਟੌਰ ਪੁਲਿਸ ਵੱਲੋਂ ਮਹਿਲਾ ਦੀ ਗ੍ਰਿਫਤਾਰੀ ਪਾ ਲਈ ਗਈ।

ਇਹ ਵੀ ਪੜ੍ਹੋ : PSEB Exam 2025: ਪੰਜਾਬ ਬੋਰਡ ਦੀਆਂ 8ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆ ਸ਼ੁਰੂ; ਨਕਲ ਰੋਕਣ ਲਈ ਸਖ਼ਤ ਪ੍ਰਬੰਧ

Trending news