BJP Punjab News: ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੇ ਵਿਰੋਧ ਵਿੱਚ 28 ਜਨਵਰੀ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਭਰ ਵਿੱਚ ਮੰਡਲ ਪੱਧਰ ਉਤੇ ਰੋਸ ਪ੍ਰਦਰਸ਼ਨ ਕਰੇਗੀ।
Trending Photos
BJP Punjab News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਵਿੱਚ ਟਾਊਨ ਹਾਲ ਵਿੱਚ ਸਥਿਤ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਅਤੇ ਉਥੇ ਬਣੀ ਹੋਈ ਸੰਵਿਧਾਨ ਦੇ ਪੱਥਰ ਨੁਮਾ ਕਿਤਾਬ ਨੂੰ ਸਾੜਨ ਦੀ ਘਟਨਾ ਦੇ ਵਿਰੋਧ ਵਿੱਚ 28 ਜਨਵਰੀ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਭਰ ਵਿੱਚ ਮੰਡਲ ਪੱਧਰ ਉਤੇ ਰੋਸ ਪ੍ਰਦਰਸ਼ਨ ਕਰੇਗੀ।
ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਦਿੱਤੀ। ਸਰੀਨ ਨੇ ਇਸ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਮੁਕੰਮਲ ਰੂਪ ਨਾਲ ਪੰਜਾਬ ਸਰਕਾਰ ਦੀ ਨਾਕਾਮੀ ਹੈ ਕਿਉਂਕਿ ਬਾਬਾ ਸਾਹਿਬ ਦਾ ਬੁੱਤ ਤੋਂ ਮਹਿਜ 100 ਗਜ ਦੀ ਦੂਰੀ ਉਤੇ ਪੁਲਿਸ ਥਾਣਾ ਸਥਿਤ ਹੈ। ਇਸ ਮਾਮਲੇ ਦੀ ਗੰਭੀਰ ਨੂੰ ਦੇਖਦੇ ਹੋਏ ਇਸ ਦੀ ਨਿਰਪੱਖ ਨਿਆਇਕ ਜਾਂਚ ਕਰਵਾ ਕੇ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ ਜਨਤਾ ਦੇ ਸਾਹਮਣੇ ਉਜਾਗਰ ਕੀਤਾ ਜਾਵੇ।
ਕਾਬਿਲੇਗੌਰ ਹੈ ਕਿ 26 ਜਨਵਰੀ ਨੂੰ ਨੌਜਵਾਨ ਨੇ ਸਭ ਤੋਂ ਪਹਿਲਾਂ ਅੰਬੇਦਕਰ ਦੇ ਬੁੱਤ ਹੇਠਾਂ ਪੱਥਰ ਨਾਲ ਬਣੀ ਸੰਵਿਧਾਨ ਦੀ ਕਿਤਾਬ ਨੂੰ ਅੱਗ ਲਗਾਈ। ਫਿਰ ਹੱਥ ਵਿਚ ਇਕ ਵੱਡਾ ਹਥੌੜਾ ਲੈ ਕੇ ਪੌੜੀ ਦੀ ਮਦਦ ਨਾਲ ਬੁੱਤ 'ਤੇ ਚੜ੍ਹ ਗਿਆ। ਇੱਥੇ ਖੜ੍ਹੇ ਨੌਜਵਾਨ ਨੇ ਸ਼ਿਖਰ 'ਤੇ 8 ਵਾਰ ਜ਼ੋਰਦਾਰ ਹਮਲਾ ਕੀਤਾ। ਇਸ ਦੌਰਾਨ ਹੈਰੀਟੇਜ ਸਟਰੀਟ 'ਤੇ ਲੋਕਾਂ ਦੀ ਕਾਫੀ ਸਰਗਰਮੀ ਰਹੀ। ਜਦੋਂ ਲੋਕਾਂ ਨੇ ਨੌਜਵਾਨ ਨੂੰ ਇਹ ਸਭ ਕਰਦੇ ਦੇਖਿਆ ਤਾਂ ਉਸ ਨੂੰ ਹੇਠਾਂ ਉਤਰਨ ਲਈ ਕਿਹਾ। ਪਹਿਲਾਂ ਤਾਂ ਉਸ ਨੇ ਕੁਝ ਦੇਰ ਲੋਕਾਂ ਨਾਲ ਬਹਿਸ ਕੀਤੀ ਅਤੇ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਉਹ ਕਿਸੇ ਤਰ੍ਹਾਂ ਮੰਨ ਗਿਆ। ਉਸ ਨੇ ਉਪਰੋਂ ਹਥੌੜਾ ਸੁੱਟ ਦਿੱਤਾ।
ਸੁਰੱਖਿਆ ਗਾਰਡਾਂ ਨੇ ਫੜਿਆ
ਜਦੋਂ ਨੌਜਵਾਨ ਹੇਠਾਂ ਆਇਆ ਤਾਂ ਉਸ ਨੂੰ ਦੋ ਸੁਰੱਖਿਆ ਗਾਰਡਾਂ ਨੇ ਫੜ ਲਿਆ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਆਪਣੇ ਆਪ ਨੂੰ ਛੁਡਵਾ ਨਹੀਂ ਕਰ ਸਕਿਆ। ਜਦੋਂ ਗਾਰਡ ਉਸ ਨੂੰ ਥਾਣੇ ਵੱਲ ਲਿਜਾਣ ਲੱਗੇ ਤਾਂ ਭੀੜ ਵੀ ਉਨ੍ਹਾਂ ਦੇ ਨਾਲ-ਨਾਲ ਵਧਣ ਲੱਗੀ। ਉਦੋਂ ਅਚਾਨਕ ਭੀੜ ਵਿੱਚੋਂ ਕਿਸੇ ਅਣਪਛਾਤੇ ਵਿਅਕਤੀ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ। ਥੱਪੜ ਮਾਰੇ ਜਾਣ 'ਤੇ ਗੁੱਸੇ 'ਚ ਆਏ ਨੌਜਵਾਨ ਨੇ ਕਿਹਾ- ਮੈਨੂੰ ਨਾ ਮਾਰੋ। ਇਸ ਤੋਂ ਬਾਅਦ ਗਾਰਡ ਉਸ ਨੂੰ ਭੀੜ ਵਿੱਚੋਂ ਕੱਢ ਕੇ ਥਾਣੇ ਲੈ ਗਏ।
ਸਫ਼ਾਈ ਲਈ ਪੌੜੀ ਲਗਾਈ ਸੀ
ਪੁਲਿਸ ਦਾ ਕਹਿਣਾ ਸੀ ਕਿ ਬੁੱਤ ਨੂੰ ਸਾਫ਼ ਕਰਨ ਲਈ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸਵੇਰੇ ਹੀ ਉੱਥੇ ਪੌੜੀ ਲਗਾ ਦਿੱਤੀ ਸੀ। ਸਫ਼ਾਈ ਉਪਰੰਤ ਇੱਥੇ ਮਾਲਾ ਚੜ੍ਹਾਉਣ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ ਸੀ।