Anandpur Sahib News: ਇੱਕ ਜੰਗਲੀ ਜਾਨਵਰ ਸਾਂਭਰ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਜਿਸਦੀ ਜਾਣਕਾਰੀ ਤੁਰੰਤ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ ਸੀ, ਪਰ ਵਿਭਾਗ ਦੇ ਕਰਮਚਾਰੀ ਗੱਡੀ ਨਾ ਹੋਣ ਦਾ ਰੌਲਾ ਪਾਉਂਦੇ ਹੋਏ ਦੇਰ ਨਾਲ ਪਹੁੰਚੇ ਅਤੇ ਉਦੋਂ ਤੱਕ ਦੋਵੇਂ ਜੰਗਲੀ ਜਾਨਵਰਾਂ ਦੀ ਮੌਤ ਹੋ ਚੁੱਕੀ ਸੀ।
Trending Photos
Anandpur Sahib News(ਬਿਮਲ ਕੁਮਾਰ): ਦੇਸ਼ ਭਰ ਵਿੱਚ ਜੰਗਲੀ ਜਾਨਵਰਾਂ ਦੇ ਸ਼ਿਕਾਰ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ, ਪਰ ਇਸ ਦੇ ਬਾਵਜੂਦ ਰੂਪਨਗਰ ਜ਼ਿਲ੍ਹੇ ਵਿੱਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ, ਜਦੋਂ ਕਿ ਵਿਭਾਗ ਕਰਮਚਾਰੀਆਂ ਅਤੇ ਵਾਹਨਾਂ ਦੀ ਘਾਟ ਦਾ ਰੌਲਾ ਪਾ ਕੇ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਜੰਗਲੀ ਜਾਨਵਰਾਂ ਦੇ ਸ਼ਿਕਾਰ ਨੂੰ ਕਿਵੇਂ ਰੋਕਿਆ ਜਾਵੇਗਾ? ਇਸੇ ਲੜੀ ਵਿੱਚ ਕੱਲ੍ਹ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਸੂਰੇਵਾਲ ਵਿੱਚ ਜੰਗਲੀ ਸੂਰ ਦੇ ਸ਼ਿਕਾਰ ਦਾ ਮਾਮਲਾ ਸਾਰੇ ਅਖ਼ਬਾਰਾਂ ਵਿੱਚ ਸੁਰਖੀਆਂ ਬਟੋਰ ਰਿਹਾ ਸੀ ਅਤੇ ਅੱਜ ਨੂਰਪੁਰ ਬੇਦੀ ਦੇ ਪਿੰਡ ਭੋਲੇਵਾਲ ਤੋਂ ਵੀ ਦੋ ਜੰਗਲੀ ਜਾਨਵਰਾਂ ਦੇ ਸ਼ਿਕਾਰ ਦਾ ਮਾਮਲਾ ਸਾਹਮਣੇ ਆਇਆ ਹੈ।
ਇੱਕ ਜੰਗਲੀ ਜਾਨਵਰ ਸਾਂਭਰ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਜਿਸਦੀ ਜਾਣਕਾਰੀ ਤੁਰੰਤ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ ਸੀ, ਪਰ ਵਿਭਾਗ ਦੇ ਕਰਮਚਾਰੀ ਗੱਡੀ ਨਾ ਹੋਣ ਦਾ ਰੌਲਾ ਪਾਉਂਦੇ ਹੋਏ ਦੇਰ ਨਾਲ ਪਹੁੰਚੇ ਅਤੇ ਉਦੋਂ ਤੱਕ ਦੋਵੇਂ ਜੰਗਲੀ ਜਾਨਵਰਾਂ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਦੋਵਾਂ ਜੰਗਲੀ ਜਾਨਵਰਾਂ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ ਅਤੇ ਅੰਤਿਮ ਸੰਸਕਾਰ ਕਰ ਦਿੱਤੇ ਗਏ ਹਨ।
ਦੱਸ ਦਈਏ ਕਿ ਆਏ ਦਿਨ ਸ਼ਿਕਾਰੀਆਂ ਦੀਆਂ ਗੋਲੀਆਂ ਅਤੇ ਸ਼ਿਕਾਰੀ ਦੇ ਕੁੱਤਿਆਂ ਦਾ ਸ਼ਿਕਾਰ ਜੰਗਲੀ ਜਾਨਵਰ ਹੁੰਦੇ ਹਨ ਪਰ ਵਿਭਾਗ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾਂਦੀ। ਬੀਤੇ ਦਿਨੀਂ ਜਦੋਂ ਪੁਲਿਸ ਵੱਲੋਂ ਸ਼ਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸ਼ਿਕਾਰੀਆਂ ਨੂੰ ਜੰਗਲੀ ਜੀਵ ਵਿਭਾਗ ਦੇ ਹਵਾਲੇ ਕੀਤਾ ਗਿਆ ਤਾਂ ਇਸ ਵਿੱਚ ਵੀ ਵਿਭਾਗ ਦਾ ਢਿੱਲਾ ਰਵਈਆ ਸਾਹਮਣੇ ਆਇਆ। ਸ਼ਿਕਾਰੀ ਆਸਾਨੀ ਨਾਲ ਪਹਿਲੇ ਹੀ ਦਿਨ ਜਮਾਨਤ ਲੈ ਕੇ ਚਲਦੇ ਬਣੇ। ਜਦੋਂ ਕਿ ਜੰਗਲੀ ਜੀਵ ਅਧਿਕਾਰੀਆਂ ਕੋਲ ਸੀਸੀਟੀਵੀ ਤੇ ਫੁਟੇਜ ਸਨ ਜਿਸ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਸੀ ਕਿ ਕਿਸ ਤਰੀਕੇ ਨਾਲ ਸ਼ਿਕਾਰੀਆਂ ਨੇ ਸ਼ਿਕਾਰ ਕੀਤਾ ਹੈ।
ਜਾਣਕਾਰੀ ਦੇ ਮੁਤਾਬਿਕ ਅਧਿਕਾਰੀਆਂ ਨੂੰ ਉਸ ਸ਼ਿਕਾਰ ਵਿੱਚ ਇਸਤੇਮਾਲ ਕੀਤੀ ਗਈ ਬੰਦੂਕ ਅਤੇ ਵਿਅਕਤੀ ਦਾ ਵੀ ਪਤਾ ਲੱਗ ਜਾਂਦਾ ਹੈ ਫਿਰ ਵੀ ਕਿਸ ਤਰੀਕੇ ਨਾਲ ਸ਼ਿਕਾਰੀ ਜਮਾਨਤ ਤੇ ਰਿਹਾ ਹੋ ਜਾਂਦਾ ਹੈ ਕਿ ਉਹਨਾਂ ਨੇ ਕੋਰਟ ਦੇ ਵਿੱਚ ਸਹੀ ਤੱਥ ਪੇਸ਼ ਕੀਤੇ ਹਨ ਜਾਂ ਨਹੀਂ ਇਸ ਬਾਰੇ ਤਾਂ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਹੀ ਦੱਸ ਸਕਦੇ ਹਨ।