Delhi Election Result Live: ਰੁਝਾਨਾਂ ਵਿੱਚ ਭਾਜਪਾ ਬਹੁਮਤ ਵੱਲ ਵਧ ਰਹੀ; ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਹਾਰੇ
Advertisement
Article Detail0/zeephh/zeephh2636813

Delhi Election Result Live: ਰੁਝਾਨਾਂ ਵਿੱਚ ਭਾਜਪਾ ਬਹੁਮਤ ਵੱਲ ਵਧ ਰਹੀ; ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਹਾਰੇ

Delhi Election Result Live Updates: ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਹੋਈ ਵੋਟਿੰਗ ਤੋਂ ਬਾਅਦ 699 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੈ ਅਤੇ ਅੱਜ ਸਪੱਸ਼ਟ ਹੋ ਜਾਵੇਗਾ ਕਿ ਉਹ ਕਿਹੜੇ ਅਤੇ ਕਿਸ ਪਾਰਟੀ ਦੇ 70 ਉਮੀਦਵਾਰ ਹੋਣਗੇ ਜੋ ਜਿੱਤ ਹਾਸਲ ਕਰਨਗੇ।

  • Delhi Election Vote Counting Live: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਅੱਜ ਚੋਣ ਨਤੀਜਿਆਂ ਦਾ ਐਲਾਨ ਇਹ ਤੈਅ ਕਰੇਗਾ ਕਿ ਕੀ ਆਮ ਆਦਮੀ ਪਾਰਟੀ (ਆਪ) ਚੌਥੀ ਵਾਰ ਸੱਤਾ ਵਿੱਚ ਆਵੇਗੀ ਜਾਂ 27 ਸਾਲਾਂ ਬਾਅਦ ਦਿੱਲੀ ਵਿੱਚ ਕਮਲ ਖਿੜੇਗਾ। ਕਾਂਗਰਸ ਇਸ ਚੋਣ ਵਿਚ ਆਪਣਾ ਆਧਾਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

Trending Photos

Delhi Election Result Live: ਰੁਝਾਨਾਂ ਵਿੱਚ ਭਾਜਪਾ ਬਹੁਮਤ ਵੱਲ ਵਧ ਰਹੀ; ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਹਾਰੇ
LIVE Blog

Delhi Election Vote Counting Live: ਦੇਸ਼ ਦੀ ਰਾਜਧਾਨੀ ਉਪਰ ਸਭ ਦੀਆਂ ਨਜ਼ਰ ਟਿਕੀਆਂ ਹੋਈਆਂ ਹਨ ਕਿਉਂਕਿ ਅੱਜ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣਗੇ। ਜਿਥੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਅੱਗੇ ਦਿਖਾਇਆ ਗਿਆ ਹੈ ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਦੇ ਦਾਅਵੇ ਠੋਕੇ ਜਾ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਵੀ ਇਨ੍ਹਾਂ ਚੋਣਾਂ ਵਿੱਚ ਪੂਰਾ ਜ਼ੋਰ ਲਗਾਇਆ ਹੈ।

ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਲਗਾਤਾਰ ਚੌਥੀ ਵਾਰ ਸੱਤਾ 'ਚ ਵਾਪਸੀ ਕਰਦੀ ਹੈ ਜਾਂ ਵੋਟਰ 27 ਸਾਲ ਬਾਅਦ ਭਾਜਪਾ ਨੂੰ ਮੌਕਾ ਮਿਲਦਾ ਹੈ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਾ ਜਿੱਤਣ ਤੋਂ ਬਾਅਦ ਕਾਂਗਰਸ ਇਸ ਵਾਰ ਵੀ ਕੁਝ ਉਮੀਦ ਕਰ ਰਹੀ ਹੈ। ਹਾਲਾਂਕਿ, ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਭਾਜਪਾ ਨੂੰ 'ਆਪ' ਤੋਂ ਅੱਗੇ ਦਿਖਾਇਆ ਹੈ। ਦੋ ਐਗਜ਼ਿਟ ਪੋਲ ਨੇ 'ਆਪ' ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ।

ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸ਼ੁਰੂਆਤੀ ਰੁਝਾਨ ਵੀ ਆਉਣੇ ਸ਼ੁਰੂ ਹੋ ਜਾਣਗੇ। ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਐਲਿਸ ਵਾਜ਼ ਨੇ ਕਿਹਾ ਕਿ ਗਿਣਤੀ ਲਈ ਕੁੱਲ 5,000 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗਿਣਤੀ ਆਬਜ਼ਰਵਰ, ਕਾਉਂਟਿੰਗ ਸਹਾਇਕ ਅਤੇ ਪ੍ਰਕਿਰਿਆ ਲਈ ਸਿਖਲਾਈ ਪ੍ਰਾਪਤ ਸਹਾਇਕ ਸਟਾਫ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ 19 ਗਿਣਤੀ ਕੇਂਦਰਾਂ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਅਤੇ ਦਿੱਲੀ ਪੁਲਿਸ ਦੇ ਜਵਾਨ ਸ਼ਾਮਲ ਹਨ।

ਪਹਿਲਾਂ ਬੈਲਟ ਪੇਪਰ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਫਿਰ ਈਵੀਐਮ ਅਤੇ ਅੰਤ ਵਿੱਚ ਹਰੇਕ ਸੀਟ ਦੀਆਂ 5-5 ਵੀਵੀਪੀਏਟੀ ਮਸ਼ੀਨਾਂ ਦੀ ਕਰਾਸ ਮੈਚਿੰਗ ਹੋਵੇਗੀ। ਹਰੇਕ ਸੀਟ ਲਈ 14 ਕਾਊਂਟਿੰਗ ਟੇਬਲ ਲਗਾਏ ਜਾਣਗੇ। ਹਰ ਸੀਟ 'ਤੇ 10 ਤੋਂ 15 ਰਾਊਂਡ ਹੋਣ ਦੀ ਉਮੀਦ ਹੈ। ਸਾਰੀਆਂ ਈਵੀਐਮਜ਼ ਨੂੰ 11 ਜ਼ਿਲ੍ਹਿਆਂ ਵਿੱਚ ਬਣਾਏ ਗਏ 70 ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ, ਜਿੱਥੇ ਸੁਰੱਖਿਆ ਲਈ ਕਰੀਬ 30 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੀਸੀਟੀਵੀ ਤੋਂ ਇਲਾਵਾ ਗਿਣਤੀ ਕੇਂਦਰਾਂ ਦੀ ਨਿਗਰਾਨੀ ਵੀ ਆਬਜ਼ਰਵਰਾਂ ਵੱਲੋਂ ਕੀਤੀ ਜਾਵੇਗੀ। ਸਟਰਾਂਗ ਰੂਮ ਤੋਂ ਈਵੀਐਮਜ਼ ਨੂੰ ਬਾਹਰ ਲਿਆਉਣ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਦੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।

ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ 50 ਦੇ ਕਰੀਬ ਸੀਟਾਂ ਜਿੱਤੇਗੀ। ਇਸ ਦੇ ਨਾਲ ਹੀ 'ਆਪ' ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਮੁੜ ਸਰਕਾਰ ਬਣਾਏਗੀ ਅਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ।

Delhi Election Result Live Updates:

08 February 2025
12:50 PM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 47, ਆਮ ਆਦਮੀ ਪਾਰਟੀ 23 ਸੀਟਾਂ ਉਤੇ ਅੱਗੇ ਚੱਲ ਰਹੀ ਹੈ।

 

12:44 PM

ਆਤਿਸ਼ੀ ਨੇ ਬਚਾਈ ਆਮ ਆਦਮੀ ਪਾਰਟੀ ਦੀ ਲਾਜ

ਆਤਿਸ਼ੀ ਦਿੱਲੀ ਦੀ ਮੁੱਖ ਮੰਤਰੀ ਅਤੇ ਕਾਲਕਾਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇ ਪਾਰਟੀ ਦੀ ਲਾਜ ਬਚਾਉਂਦੇ ਹੋਏ ਜਿੱਤ ਹਾਸਲ ਕੀਤੀ ਹੈ। ਆਤਿਸ਼ੀ ਨੇ ਭਾਜਪਾ ਦੇ ਉਮੀਦਵਾਰ ਰਮੇਸ਼ ਬਿਧੂਰੀ ਨੂੰ ਮਾਤ ਦਿੱਤੀ ਹੈ।

12:42 PM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਹਾਰੇ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਹਾਰ ਗਏ ਹਨ। ਭਾਜਪਾ ਉਮੀਦਵਾਰ ਪ੍ਰਵੇਸ਼ ਸਾਹਿਬ ਸਿੰਘ ਜਿੱਤੇ ਹਨ।

12:16 PM

ਅਵੱਧ ਓਝਾ ਹਾਰੇ

ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵੱਧ ਓਝਾ ਨੂੰ ਸ਼ਰਮਨਾਕ ਹਾਰ ਮਿਲੀ ਹੈ।

11:57 AM

ਮਨੀਸ਼ ਸਿਸੋਦੀਆ ਹਾਰੇ

ਜੰਗਪੁਰਾ ਵਿਧਾਨ ਸਭਾ ਸੀਟ ਤੋਂ ਮਨੀਸ਼ ਸਿਸੋਦੀਆ ਹਾਰ ਗਏ ਹਨ। ਭਾਜਪਾ ਦੇ ਉਮੀਦਵਾਰ ਤਰਵਿੰਦਰ ਸਿੰਘ ਮਰਵਾਹਾ 411 ਵੋਟਾਂ ਨਾਲ ਜਿੱਤ ਗਏ ਹਨ।

11:26 AM

ਪਟਪੜਗੰਜ ਸੀਟ 'ਤੇ ਭਾਜਪਾ ਦੀ ਲੀਡ
ਪਟਪੜਗੰਜ ਵਿਧਾਨ ਸਭਾ ਸੀਟ 'ਤੇ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਛੇ ਗੇੜਾਂ ਤੱਕ 12822 ਵੋਟਾਂ ਨਾਲ ਅੱਗੇ ਹਨ।
ਕ੍ਰਿਸ਼ਨਾ ਨਗਰ ਵਿਧਾਨ ਸਭਾ ਸੀਟ 'ਤੇ ਚਾਰ ਗੇੜਾਂ ਤੱਕ ਭਾਜਪਾ ਦੇ ਡਾ. ਅਨਿਲ ਗੋਇਲ 7488 ਵੋਟਾਂ ਨਾਲ ਅੱਗੇ ਹਨ।
ਉੱਤਮ ਨਗਰ ਸੀਟ 'ਤੇ ਭਾਜਪਾ 3200 ਵੋਟਾਂ ਨਾਲ ਅੱਗੇ ਹੈ।
ਨਜਫਗੜ੍ਹ ਸੀਟ 'ਤੇ ਭਾਜਪਾ 12800 ਵੋਟਾਂ ਨਾਲ ਅੱਗੇ ਹੈ।
ਵਿਕਾਸਪੁਰੀ ਸੀਟ 'ਤੇ ਭਾਜਪਾ 4387 ਵੋਟਾਂ ਨਾਲ ਅੱਗੇ ਹੈ।

11:22 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਾਡਲ ਟਾਊਨ ਸੀਟ 'ਤੇ 'ਆਪ' ਅੱਗੇ
ਮਾਡਲ ਟਾਊਨ ਸੀਟ 'ਤੇ ਪੰਜਵੇਂ ਗੇੜ ਤੋਂ ਬਾਅਦ ਆਮ ਆਦਮੀ ਪਾਰਟੀ 2771 ਵੋਟਾਂ ਨਾਲ ਅੱਗੇ ਹੈ। ਲਕਸ਼ਮੀ ਨਗਰ ਵਿਧਾਨ ਸਭਾ ਸੀਟ 'ਤੇ 'ਆਪ' ਦੇ ਬੀਬੀ ਤਿਆਗੀ 2019 ਦੀਆਂ ਵੋਟਾਂ 'ਚ ਅੱਗੇ ਹਨ। ਕ੍ਰਿਸ਼ਨਾ ਨਗਰ ਵਿਧਾਨ ਸਭਾ ਸੀਟ 'ਤੇ ਭਾਜਪਾ ਦੇ ਡਾ. ਅਨਿਲ ਗੋਇਲ ਤੀਜੇ ਗੇੜ ਤੱਕ 6325 ਵੋਟਾਂ ਨਾਲ ਅੱਗੇ ਹਨ। ਕੋਂਡਲੀ ਵਿਧਾਨ ਸਭਾ ਸੀਟ 'ਤੇ 6ਵੇਂ ਗੇੜ ਤੱਕ 'ਆਪ' ਦੇ ਕੁਲਦੀਪ ਕੁਮਾਰ ਮੋਨੂੰ 15605 ਵੋਟਾਂ ਨਾਲ ਅੱਗੇ ਹਨ।

11:16 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025:  ਜਰਨੈਲ ਸਿੰਘ 11413 ਵੋਟਾਂ ਨਾਲ ਅੱਗੇ
ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੰਜਵੇਂ ਰਾਊਂਡ ਵਿੱਚ 11413 ਵੋਟਾਂ ਨਾਲ ਅੱਗੇ

11:07 AM

ਦਿੱਲੀ ਚੋਣ ਨਤੀਜਿਆਂ 'ਤੇ ਬੋਲਦਿਆਂ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ, "ਮੈਨੂੰ ਨਹੀਂ ਪਤਾ, ਮੈਂ ਅਜੇ ਤੱਕ ਨਤੀਜੇ ਨਹੀਂ ਦੇਖੇ ਹਨ।"

 

11:03 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਨਜਿੰਦਰ ਸਿਰਸਾ ਅੱਗੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਰਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਮਨਜਿੰਦਰ ਸਿਰਸਾ 10,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

 

10:57 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਅਰਵਿੰਦ ਕੇਜਰੀਵਾਲ ਪਿੱਛੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਨਵੀਂ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ 225 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।

10:56 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਕਰੋਲ ਬਾਗ ਸੀਟ ਤੋਂ ਦੁਸ਼ਯੰਤ ਗੌਤਮ ਪਿੱਛੇ 
ਕਰੋਲ ਬਾਗ ਸੀਟ 'ਤੇ ਦੋ ਗੇੜਾਂ ਤੋਂ ਬਾਅਦ ਭਾਜਪਾ ਦੇ ਦੁਸ਼ਯੰਤ ਗੌਤਮ ਚਾਰ ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਕੋਂਡਲੀ ਵਿਧਾਨ ਸਭਾ ਸੀਟ 'ਤੇ 'ਆਪ' ਦੇ ਕੁਲਦੀਪ ਕੁਮਾਰ ਮੋਨੂੰ ਅੱਗੇ ਹਨ।

10:49 AM

ਪੰਜਵੇਂ ਰਾਊਂਡ ਤੋਂ ਬਾਅਦ ਕੇਜਰੀਵਾਲ ਅੱਗੇ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਨਵੀਂ ਵਿਧਾਨ ਸਭਾ ਸੀਟ ਤੋਂ ਮਨੀਸ਼ ਸਿਸੋਦੀਆ ਅੱਗੇ ਚੱਲ ਰਹੇ ਹਨ।

10:46 AM

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਵੱਡਾ ਬਿਆਨ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਤੋਂ ਡਰਦੀ ਹੈ। ਇਸ ਕਾਰਨ ਉਨ੍ਹਾਂ ਨੇ ਪੁਲਿਸ ਦਾ ਗਲਤ ਇਸਤੇਮਾਲ ਕੀਤਾ।

10:28 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਨੀਸ਼ ਸਿਸੋਦੀਆ ਅੱਗੇ ਚੱਲ ਰਹੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਜੰਗਪੁਰਾ ਵਿਧਾਨ ਸਭਾ ਸੀਟ ਤੋਂ ਮਨੀਸ਼ ਸਿਸੋਦੀਆ ਅੱਗੇ ਚੱਲ ਰਹੇ ਹਨ।

10:12 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਉਮਰ ਅਬਦੁੱਲਾ ਦਾ ਤੰਜ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਚੋਣਾਂ ਦੇ ਰੁਝਾਨ 'ਤੇ ਚੁਟਕੀ ਲਈ ਹੈ। ਉਨ੍ਹਾਂ ਨੇ ਇੱਕ ਰਿਸ਼ੀ ਦਾ ਇੱਕ ਵੀਡੀਓ ਪੋਸਟ ਕੀਤਾ ਹੈ। ਲਿਖਿਆ ਹੋਰ ਲੜੋ ਆਪਸ ਵਿੱਚ।

10:12 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਭਾਜਪਾ ਅੱਗੇ ਨਿਕਲੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 42, ਆਮ ਆਦਮੀ ਪਾਰਟੀ 28 ਸੀਟਾਂ ਤੋਂ ਅੱਗੇ ਚੱਲ ਰਹੇ ਹਨ।

10:10 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਨਜਿੰਦਰ ਸਿਰਸਾ ਅੱਗੇ ਚੱਲ ਰਹੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਰਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅੱਗੇ ਚੱਲ ਰਹੇ ਹਨ।

10:02 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਨੀਸ਼ ਸਿਸੋਦੀਆ ਪਿੱਛੇ ਚੱਲ ਰਹੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਜੰਗਪੁਰਾ ਵਿਧਾਨ ਸਭਾ ਸੀਟ ਤੋਂ ਮਨੀਸ਼ ਸਿਸੋਦੀਆ ਪਿੱਛੇ ਚੱਲ ਰਹੇ ਹਨ।

09:53 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਭਾਜਪਾ ਅੱਗੇ ਨਿਕਲੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 42, ਆਮ ਆਦਮੀ ਪਾਰਟੀ 28,  ਜਦਕਿ ਕਾਂਗਰਸ ਇਸ ਸੀਟ ਤੋਂ ਅੱਗੇ ਚੱਲ ਰਹੇ ਹਨ।

09:50 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਭਾਜਪਾ ਅੱਗੇ ਨਿਕਲੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 46, ਆਮ ਆਦਮੀ ਪਾਰਟੀ 23,  ਜਦਕਿ ਕਾਂਗਰਸ ਇਸ ਸੀਟ ਤੋਂ ਅੱਗੇ ਚੱਲ ਰਹੇ ਹਨ।

09:46 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਕੇਜਰੀਵਾਲ ਅੱਗੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਅੱਗੇ ਨਿਕਲੇ

09:43 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਚੋਣ ਕਮਿਸ਼ਨ ਦੇ ਅੰਕੜੇ ਆਏ ਸਾਹਮਣੇ

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਭਾਜਪਾ 36 ਸੀਟਾਂ ਉਤੇ ਅੱਗੇ ਚੱਲ ਰਹੀ।

09:40 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025:  ਆਤਿਸ਼ੀ ਨੇ ਬਣਾਈ ਬੜ੍ਹਤ

ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਸੀਟ ਤੋਂ ਅੱਗੇ ਚੱਲ ਰਹੀ ਹੈ।

09:36 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025:  ਮੁਸਤਫਾਬਾਦ ਸੀਟ ਤੋਂ ਭਾਜਪਾ ਅੱਗੇ 
ਮੁਸਤਫਾਬਾਦ ਸੀਟ ਤੋਂ ਭਾਜਪਾ ਉਮੀਦਵਾਰ ਮੋਹਨ ਸਿੰਘ ਬਿਸ਼ਟ 5700 ਵੋਟਾਂ ਨਾਲ ਅੱਗੇ ਹਨ। ਇਸ ਸੀਟ 'ਤੇ 24 ਗੇੜ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ। ਹੁਣੇ ਇੱਕ ਦੌਰ ਗਿਣਿਆ ਗਿਆ ਹੈ।

09:34 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਹਰਸ਼ ਮਲਹੋਤਰਾ ਦਾ ਵੱਡਾ ਬਿਆਨ
ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕੁਸ਼ਾਸਨ ਅਤੇ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਦਾ ਭ੍ਰਿਸ਼ਟਾਚਾਰ ਜਨਤਾ ਦੇ ਸਾਹਮਣੇ ਆ ਗਿਆ ਹੈ, ਜਿਸ ਕਾਰਨ ਜਨਤਾ ਨੇ ਸਰਕਾਰ ਬਦਲਣ ਦਾ ਫੈਸਲਾ ਕੀਤਾ ਹੈ। ਦਿੱਲੀ ਭਾਜਪਾ ਨੂੰ ਆਪਣੀ ਭਰੋਸੇਯੋਗਤਾ, ਦੂਜੇ ਰਾਜਾਂ ਵਿੱਚ ਵਿਕਾਸ ਕਾਰਜਾਂ, ਪਿਛਲੇ 10 ਸਾਲਾਂ ਵਿੱਚ ਕੇਂਦਰ ਸਰਕਾਰ ਦੇ ਕੰਮਾਂ ਕਰਕੇ, ਭਾਜਪਾ ਨੂੰ ਇੱਕ ਮੌਕਾ ਦੇ ਰਹੀ ਹੈ... ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ।"

09:28 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਭਾਜਪਾ ਬਹੁਮਤ ਵੱਲ ਵਧ ਰਹੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 50, ਆਮ ਆਦਮੀ ਪਾਰਟੀ 19,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

09:27 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਧੀਰਪੁਰ ਵਿੱਚ ਵੋਟਾਂ ਦੀ ਗਿਣਤੀ ਜਾਰੀ
ਦਿੱਲੀ ਦੇ ਧੀਰਪੁਰ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਦਿੱਲੀ ਚੋਣਾਂ ਦੇ ਸ਼ੁਰੂਆਤੀ ਅਧਿਕਾਰਤ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ।

 

 

09:23 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਦੇਖੋ ਵੋਟ ਫ਼ੀਸਦੀ

ਦਿੱਲੀ ਵਿੱਚ ਭਾਜਪਾ ਨੂੰ 51.83 ਫ਼ੀਸਦੀ
ਆਪ ਨੂੰ 40.32 ਫ਼ੀਸਦੀ
ਕਾਂਗਰਸ 5.95 ਫ਼ੀਸਦੀ

 

09:21 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਜਰਨੈਲ ਸਿੰਘ ਅੱਗੇ ਚੱਲ ਰਹੇ

ਦਿੱਲੀ ਦੇ ਤਿਲਕ ਨਗਰ ਦੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਅੱਗੇ ਚੱਲ ਰਹੇ ਹਨ।

09:14 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮੁੱਖ ਮੰਤਰੀ ਆਤਿਸ਼ੀ ਨੇ ਵੱਡਾ ਬਿਆਨ ਦਿੱਤਾ

ਮੁੱਖ ਮੰਤਰੀ ਆਤਿਸ਼ੀ ਨੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਹੈ।

09:13 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਭਾਜਪਾ ਬਹੁਮਤ ਵੱਲ ਵਧ ਰਹੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 44, ਆਮ ਆਦਮੀ ਪਾਰਟੀ 25,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

09:08 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਫ਼ਰਕ ਵਧਣ ਲੱਗਾ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 40, ਆਮ ਆਦਮੀ ਪਾਰਟੀ 29,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

08:58 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਕੇਜਰੀਵਾਲ ਦੇ ਸਮਰਥਕ ਅਵਿਆਨ ਤੋਮਰ ਦੇ ਘਰ ਪਹੁੰਚੇ
'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਮਰਥਕ ਅਵਿਆਨ ਤੋਮਰ ਉਨ੍ਹਾਂ ਦੇ ਸਮਰਥਨ 'ਚ ਉਨ੍ਹਾਂ ਦੀ ਤਰ੍ਹਾਂ ਪਹਿਰਾਵਾ ਪਹਿਨ ਕੇ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ। ਅਵਿਆਨ ਤੋਮਰ ਦੇ ਪਿਤਾ ਰਾਹੁਲ ਤੋਮਰ ਕਹਿੰਦੇ ਹਨ, "...ਅਸੀਂ ਹਮੇਸ਼ਾ ਨਤੀਜਿਆਂ ਵਾਲੇ ਦਿਨ ਇੱਥੇ ਆਉਂਦੇ ਹਾਂ...ਪਾਰਟੀ ਨੇ ਉਸਦਾ ਨਾਮ ਵੀ 'ਬੇਬੀ ਮਫਲਰ ਮੈਨ' ਰੱਖਿਆ ਹੈ..."

08:55 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਬਹੁਮਤ ਵੱਲ
ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਭਾਜਪਾ 38 ਸੀਟਾਂ 'ਤੇ ਅੱਗੇ ਹੈ। 'ਆਪ' 26 ਸੀਟਾਂ 'ਤੇ ਅੱਗੇ ਹੈ। ਕਾਂਗਰਸ ਇੱਕ ਸੀਟ 'ਤੇ ਅੱਗੇ ਹੈ।

08:51 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਦਿੱਲੀ ਚੋਣ ਨਤੀਜਿਆਂ ਦੇ ਰੁਝਾਨਾਂ ਵਿੱਚ ਵੱਡਾ ਫੇਰਬਦਲ ਨਜ਼ਰ ਆ ਰਿਹੈ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 38, ਆਮ ਆਦਮੀ ਪਾਰਟੀ 27,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

08:48 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਫ਼ਰਕ ਵਧਣ ਲੱਗਾ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 39, ਆਮ ਆਦਮੀ ਪਾਰਟੀ 24,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

08:46 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਫ਼ਰਕ ਵਧਣ ਲੱਗਾ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 37, ਆਮ ਆਦਮੀ ਪਾਰਟੀ 22,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

08:44 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਭਾਜਪਾ ਤੇ ਆਮ ਆਦਮੀ ਪਾਰਟੀ ਵਿੱਚ ਫਸਵੀਂ ਟੱਕਰ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 28, ਆਮ ਆਦਮੀ ਪਾਰਟੀ 26,  ਜਦਕਿ ਕਾਂਗਰਸ ਇਸ ਸੀਟ ਤੋਂ ਅੱਗੇ ਚੱਲ ਰਹੇ ਹਨ।

08:42 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਦੇਖੋ ਕੌਣ ਚੱਲ ਰਿਹੈ ਅੱਗੇ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ।  ਭਾਜਪਾ 30, ਆਮ ਆਦਮੀ ਪਾਰਟੀ 24 ਜਦਕਿ ਕਾਂਗਰਸ 1 ਸੀਟ ਉਤੇ ਅੱਗੇ ਚੱਲ ਰਹੀ ਹੈ।

08:40 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਨਜਿੰਦਰ ਸਿਰਸਾ ਦਾ ਵੱਡਾ ਬਿਆਨ

ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ , "... ਸਾਨੂੰ ਬਹੁਤ ਭਰੋਸਾ ਹੈ... ਭਾਜਪਾ ਘੱਟੋ-ਘੱਟ 50 ਸੀਟਾਂ ਜਿੱਤੇਗੀ। ਦਿੱਲੀ ਦੇ ਲੋਕ ਬਦਲਾਅ ਚਾਹੁੰਦੇ ਹਨ।

 

08:30 AM
ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਦੇਖੋ ਕੌਣ ਚੱਲ ਰਿਹੈ ਅੱਗੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 23, ਆਮ ਆਦਮੀ ਪਾਰਟੀ 19 ਅਤੇ ਕਾਂਗਰਸ 1 ਸੀਟ ਉਤੇ ਅੱਗੇ ਚੱਲ ਰਹੇ ਹਨ।
08:29 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਪਟਪੜਗੰਜ ਸੀਟ ਤੋਂ 'ਆਪ' ਦੇ ਅਵਧ ਓਝਾ ਪਿੱਛੇ
'ਆਪ' ਦੇ ਅਵਧ ਓਝਾ ਪਟਪੜਗੰਜ ਸੀਟ ਤੋਂ ਪਿੱਛੇ ਚੱਲ ਰਹੇ ਹਨ। ਨਵੀਂ ਦਿੱਲੀ ਤੋਂ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ ਚੱਲ ਰਹੇ ਹਨ। ਕਾਲਕਾਜੀ ਸੀਟ ਤੋਂ ਰਮੇਸ਼ ਬਿਧੂੜੀ ਅੱਗੇ ਚੱਲ ਰਹੇ ਹਨ।

08:26 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਹੋਇਆ ਬਦਲਾਅ

ਆਮ ਆਦਮੀ ਪਾਰਟੀ 15 ਸੀਟਾਂ ਉਤੇ ਅੱਗੇ ਚੱਲ ਰਹੀ ਹੈ। ਜਦਕਿ ਭਾਜਪਾ 14 ਸੀਟਾਂ ਉਤੇ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ ਇੱਕ ਸੀਟ ਉਤੇ ਅੱਗੇ ਹੈ।

08:24 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਭਾਜਪਾ 14 ਸੀਟਾਂ ਉਤੇ ਅੱਗੇ

ਦਿੱਲੀ ਵਿਧਾਨ ਸਭਾ ਵਿੱਚ ਵੋਟਾਂ ਦੀ ਗਿਣਤੀ ਵਿੱਚ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਭਾਜਪਾ 14, ਆਮ ਆਦਮੀ ਪਾਰਟੀ 12 ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੀ ਹੈ।

08:22 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਕਾਂਗਰਸ ਇੱਕ ਸੀਟ ਤੋਂ ਅੱਗੇ

ਦਿੱਲੀ ਵਿਧਾਨ ਸਭਾ ਚੋਣਾਂ ਲਈ ਬੈਲਟ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਇੱਕ ਸੀਟ ਤੋਂ ਬੜ੍ਹਤ ਬਣਾਈ ਹੋਈ ਹੈ।

08:19 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਅਰਵਿੰਦ ਕੇਜਰੀਵਾਲ ਪਿੱਛੇ ਚੱਲ ਰਹੇ

ਨਵੀਂ ਦਿੱਲੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿੱਛੇ ਚੱਲ ਰਹੇ ਹਨ।

08:18 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਨੀਸ਼ ਸਿਸੋਦੀਆ ਪਿੱਛੇ ਚੱਲ ਰਹੇ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਪਿੱਛੇ ਚੱਲ ਰਹੇ ਹਨ।

08:17 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਕਾਲਕਾਜੀ ਸੀਟ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਪਿੱਛੇ ਚੱਲ ਰਹੇ।

07:39 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਨਤੀਜਿਆਂ ਦਾ ਰੁਝਾਨ ਆਉਣੇ ਸ਼ੁਰੂ

ਆਮ ਆਦਮੀ ਪਾਰਟੀ 5 ਜਦਕਿ ਭਾਜਪਾ 8 ਸੀਟਾਂ ਉਤੇ ਅੱਗੇ ਚੱਲ ਰਹੀ।

07:13 AM

ਦਿੱਲੀ ਵਿਧਾਨ ਸਭਾ ਦੇ ਅੱਜ ਚੋਣ ਨਤੀਜੇ ਆਉਣਗੇ। ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਕਾਰਨ ਗਿਣਤੀ ਕੇਂਦਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

 

07:11 AM

8 ਵਜੇ ਵੋਟਾਂ ਦੀ ਗਿਣਤੀ ਮਗਰੋਂ ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ।

07:09 AM

ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ, ਸ਼ਿਖਾ ਰਾਏ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ ਕਾਲਕਾਜੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ।

 

07:08 AM

ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ 'ਆਪ' ਉਮੀਦਵਾਰ ਸੌਰਭ ਭਾਰਦਵਾਜ ਨੇ ਅੱਜ ਚੋਣ ਨਤੀਜਿਆਂ ਤੋਂ ਪਹਿਲਾਂ ਮੰਦਰ 'ਚ ਮੱਥਾ ਟੇਕਿਆ।

 

Trending news